
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿਚ ਆਪਣੇ ਭਾਸ਼ਣ ਦੌਰਾਨ ਸਰਕਾਰ ਕੋਲੋਂ ਸ਼ੇਅਰ ਬਜ਼ਾਰ ਵਿਚ ਨਿਵੇਸ਼ ਕਰਨ ਵਾਲੇ ਆਮ ਨਿਵੇਸ਼ਕਾਂ ਲਈ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ ਹੈ।
ਇਹ ਮੰਗ ਉਨ੍ਹਾਂ ਨੇ ਬਜਟ 2026-27 ’ਤੇ ਚਰਚਾ ਦੌਰਾਨ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਖਤਮ ਕਰ ਦਿੱਤਾ ਜਾਵੇ ਤਾਂ ਲੋਕਾਂ ਦੀ ਦੌਲਤ ਵਿਚ ਵਾਧਾ ਹੋਵੇਗਾ ਅਤੇ ਲੋਕ ਸੋਨੇ-ਚਾਂਦੀ ਅਤੇ ਜਾਇਦਾਦ ਵਿਚ ਪੈਸਾ ਲਗਾਉਣ ਦੀ ਬਜਾਏ ਸ਼ੇਅਰ ਬਜ਼ਾਰ ਵਰਗੇ ਵੱਧ ਲਾਭਦਾਇਕ ਖੇਤਰਾਂ ਵਿਚ ਨਿਵੇਸ਼ ਕਰਨਗੇ।
ਰਾਘਵ ਚੱਢਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਆਮ ਨਿਵੇਸ਼ਕਾਂ ਲਈ ਇਕੁਇਟੀ ’ਤੇ ਲੱਗਣ ਵਾਲਾ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਜ਼ੀਰੋ ਕਰ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਜਟ ਵਿਚ ਸਕਿਉਰਿਟੀਜ਼ ਟਰਾਂਜੈਕਸ਼ਨ ਟੈਕਸ ਵਿਚ ਵਾਧਾ ਕੀਤਾ ਗਿਆ ਹੈ, ਜਿਸਦਾ ਦੂਰਗਾਮੀ ਅਸਰ ਪਵੇਗਾ।
ਰਾਘਵ ਚੱਢਾ ਨੇ ਕਿਹਾ ਕਿ ਸਕਿਉਰਿਟੀਜ਼ ਟਰਾਂਜੈਕਸ਼ਨ ਟੈਕਸ ਅਸਲ ਵਿਚ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਦੀ ਥਾਂ ’ਤੇ ਲਿਆਂਦਾ ਗਿਆ ਸੀ।
ਸੰਬੰਧਿਤ ਪੋਸਟਾਂ:
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy – Copy
ਰੇਲਵੇ ਨੇ ਰਾਜਪੁਰਾ- ਮੁਹਾਲੀ ਲਿੰਕ ਦੇ 443 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮੰਨਜ਼ੂਰੀ