
ਨਵੀਂ ਦਿੱਲੀ/ਬਿਊਰੋ ਨਿਊਜ਼
ਈਰਾਨ ਵਿਚ ਮਹਿੰਗਾਈ ਦੇ ਖਿਲਾਫ 13 ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਹਨ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੇਸ਼ ਭਰ ਵਿਚ 100 ਤੋਂ ਜ਼ਿਆਦਾ ਸ਼ਹਿਰਾਂ ਵਿਚ ਇਹ ਪ੍ਰਦਰਸ਼ਨ ਫੈਲ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਬੰਦ ਕਰ ਦਿੱਤੀਆਂ ਅਤੇ ਕਈ ਥਾਈਂ ਅੱਗ ਵੀ ਲਗਾ ਦਿੱਤੀ।
ਲੋਕ ‘ਖਾਮੇਨੇਈ ਦੀ ਮੌਤ’ ਅਤੇ ਇਸਮਾਲਿਕ ਰਿਪਬਲਿਕ ਦਾ ਅੰਤ ਹੋਇਆ’ ਵਰਗੇ ਨਾਅਰੇ ਲਗਾ ਰਹੇ ਸਨ।
ਅਮਰੀਕੀ ਹਿਊਮਨ ਰਾਈਟ ਏਜੰਸੀ ਦੇ ਮੁਤਾਬਕ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿਚ ਹੁਣ ਤੱਕ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 8 ਬੱਚੇ ਵੀ ਸ਼ਾਮਲ ਹਨ।
ਇਸਦੇ ਚੱਲਦਿਆਂ ਈਰਾਨ ਵਿਚ ਇੰਟਰਨੈਟ ਅਤੇ ਫੋਨ ਸੇਵਾਵਾਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਹਨ।
ਤਹਿਰਾਨ ਦੇ ਏਅਰਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਫੌਜ ਨੂੰ ਅਲਰਟ ’ਤੇ ਰੱਖਿਆ ਗਿਆ ਹੈ।
ਸੰਬੰਧਿਤ ਪੋਸਟਾਂ:
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy – Copy
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy – Copy – Copy
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy – Copy – Copy – Copy
H-1B ਵੀਜ਼ਾ ਕੀ ਹੈ, ਟਰੰਪ ਵਲੋਂ ਕੀਤੇ ਬਦਲਾਵਾਂ ਦਾ ਕੀ ਅਸਰ ਪਵੇਗਾ